ਮੌਤ

ਮਰਨ ਤੋਂ ਬਾਅਦ ਰੱਬ ਨੂੰ
ਕਿ ਮੂੰਹ ਦਿਖਾਇਗਾ ਤੂੰ 

ਕਿੰਝ ਪਾਪ ਛੁਪਾਏਗਾ
 ਕਿੰਝ ਫਤਿਹ ਬੁਲਾਏਗਾ ਤੂੰ 

ਕਿਹੜੇ ਬਹਾਨੇ ਬਣਾਏਗਾ
ਕਿਹੜੀਆਂ ਚਤੁਰਾਈਆਂ ਦਿਖਾਏਗਾ ਤੂੰ 

ਸੱਚ ਕਵਾ ਤਦ ਬਹੁਤ ਰੋਏਗਾ
ਤਦ ਬਹੁਤ ਪਛੁਤਾਏਗਾ ਤੂੰ 

ਤਦ ਬਹੁਤ ਦੇਰ ਹੋ ਜਾਏਗੀ
ਜਮਾਂ ਦੀ ਮਾਰ ਖਾਏਗਾ ਤੂੰ 

ਬਹੁਤ ਸਜਾਵਾਂ ਮਿਲਣਗੀਆਂ
ਨਾਮ ਤੋਂ ਬਿਨਾ ਪਛੁਤਾਏਗਾ ਤੂੰ 

ਤੇਰਾ ਦੁੱਖ ਤਦ ਕਿਸੇ ਨੇ ਨੀ ਵੰਡਣਾ
ਕਲਾ ਹੀ ਸਜ਼ਾਵਾਂ ਭੁਗ਼ਤਾਂਏਗਾ ਤੂੰ 

ਨਾਮ ਤੋਂ ਬਿਨਾ ਪਛੁਤਾਏਗਾ

ਪਛੁਤਾਂਦਾ ਹੀ ਰਹਿ ਜਾਏਗਾ ਤੂੰ